Product of Acmenia
ਕਾਰਜ ਪ੍ਰਬੰਧ
ਕਾਰਜ ਪ੍ਰਬੰਧ ਗਾਈਡ ਤੁਹਾਨੂੰ ਆਪਣੇ ਕਾਰਜ ਸਮਝਣ ਅਤੇ ਅਸਰਦਾਰ ਢੰਗ ਨਾਲ ਸੰਭਾਲਣ ਵਿੱਚ ਮਦਦ ਕਰਨ ਲਈ ਹੈ।
ਇੱਕ ਕਾਰਜ ਵਰਕਗਰੁੱਪ ਜਾਂ ਟੀਮ ਦੇ ਹੇਠ ਕੰਮ ਦਾ ਇੱਕ ਹਿੱਸਾ ਹੁੰਦਾ ਹੈ। ਇਸ ਦਾ ਆਪਣਾ ਸਿਰਲੇਖ, ਆਪਣਾ ਵੇਰਵਾ ਅਤੇ ਇਸ ਉੱਤੇ ਕੰਮ ਕਰਨ ਵਾਲੇ ਮੈਂਬਰ ਹੁੰਦੇ ਹਨ।
ਕਾਰਜ ਵਿਚਾਰ ਅਧੀਨ, ਥੋੜ੍ਹ-ਚਿਰੇ ਅਤੇ ਲੰਮੇ-ਚਿਰੇ ਵਜੋਂ ਵਿਵਸਥਿਤ ਹੁੰਦੇ ਹਨ, ਤਾਂ ਜੋ ਤੁਹਾਡੀ ਟੀਮ ਵੇਖ ਸਕੇ ਕਿ ਹੁਣ ਕੀ ਕਰਨਾ ਹੈ ਅਤੇ ਅੱਗੇ ਲਈ ਕੀ ਵਿਉਂਤਿਆ ਹੈ। ਹੁਣ ਲੋੜ ਨਾ ਰਹੇ ਕਾਰਜ ਮਿਟਾਏ ਨਹੀਂ, ਸਾਂਭੇ ਜਾਂਦੇ ਹਨ।
ਹਰ ਕਾਰਜ ਨੂੰ ਉਪ-ਕਾਰਜਾਂ ਵਿੱਚ ਵੰਡਿਆ ਜਾ ਸਕਦਾ ਹੈ, ਤਾਂ ਜੋ ਤੁਸੀਂ ਅਤੇ ਤੁਹਾਡੇ ਸਾਥੀ ਹਰ ਕਦਮ ਉੱਤੇ ਨਿਸ਼ਾਨ ਲਾ ਕੇ ਵੇਖ ਸਕੋ ਕਿ ਕਾਰਜ ਕਿੱਥੇ ਖੜ੍ਹਾ ਹੈ।
ਕੰਮ ਉੱਤੇ ਨਜ਼ਰ ਰੱਖਣ ਲਈ ਤੁਸੀਂ ਉਸੇ ਵਰਕਗਰੁੱਪ ਜਾਂ ਟੀਮ ਦੇ ਮੈਂਬਰਾਂ ਨਾਲ ਮੀਟਿੰਗਾਂ ਵਿਉਂਤ ਸਕਦੇ ਹੋ ਅਤੇ ਸੁਨੇਹਾ ਲੜੀਆਂ ਖੋਲ੍ਹ ਸਕਦੇ ਹੋ।
ਇਹ ਗਿਆਨ ਕੇਂਦਰ ਅਜੇ ਤਿਆਰ ਹੋ ਰਿਹਾ ਹੈ ਅਤੇ ਇਸਨੂੰ ਅੱਪਡੇਟ ਤੇ ਬਿਹਤਰ ਕੀਤਾ ਜਾਵੇਗਾ।


